- Current Issue
- Past Issues
- Conference Proceedings
- Submit Manuscript
- Join Our Editorial Team
- Join as a Member

| S.No | Particular | Page No. | |
|---|---|---|---|
| 1 |
ਡਾ. ਦੇਵਿੰਦਰ ਬੀਬੀਪੁਰੀਆAbstract: ਇਹ ਧਾਰਨਾ ਆਮ ਪ੍ਰਚਲਿਤ ਹੈ ਕਿ ਗ਼ਜ਼ਲ ਸਾਹਿਤ ਦੀ ਸਭ ਤੋਂ ਨਾਜ਼ੁਕ ਸਿਨਫ਼ ਹੈ। ਵੈਸੇ ਤਾਂ ਸਾਹਿਤ ਦੀ ਹਰ ਵਿਧਾ ਹੀ ਆਪਣੇ ਅੰਦਰ ਇਕ ਪੂਰਨ ਫ਼ਲਸਫ਼ਾ ਸੰਜੋਈ ਬੈਠੀ ਹੈ। ਪਰ ਗ਼ਜ਼ਲ ਦਾ ਜ਼ਿਕਰ ਆਉਂਦਿਆਂ ਹੀ ਆਲੋਚਕ ਅਤੇ ਉਸਤਾਦ ਸ਼ਾਇਰ ਅੱਖਰ ਅੱਖਰ ਨੂੰ ਨਾਪਣ, ਤੋਲਣ, ਜੋੜਨ, ਤੋੜਨ ਅਤੇ ਪਰਖ਼ਣ ਲਈ ਉਂਗਲਾਂ ’ਤੇ ਗਿਣਤੀ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਲਈ ਹਰ ਨਵਾਂ ਲੇਖਕ ਇਸ ਵਿਧਾ ਨੂੰ ਹੱਥ ਪਾਉਣ ਤੋਂ ਪਹਿਲਾਂ ਕਈ ਵਾਰ ਇਸ ਵਿਧਾ ਬਾਰੇ ਪੜ੍ਹਣਾ ਲਿਖਣਾ ਠੀਕ ਸੋਚਦਾ ਹੈ। ਬਲਕਿ ਕੁਝ ਕੁ ਤਾਂ ਇਸ ਦੀ ਵਿਆਕਰਨ ਸਿੱਖਣ ਲਈ ਉਸਤਾਦ ਬਣਾਉਣਾ ਵੀ ਬਣਾਉਂਦੇ ਹਨ। ਫਿਰ ਵੀ ਸਾਹਿਤ ਦੀ ਇਸ ਵਿਧਾ ਵਿਚ ਉਹ ਖਿੱਚ ਹੈ ਕਿ ਕੋਈ ਵੀ ਇਸ ਦੇ ਆਕਰਸ਼ਣ ਤੋਂ ਬੱਚ ਪਾਉਣ ਦੇ ਸਮਰੱਥ ਨਜ਼ਰ ਨਹੀਂ ਆਉਂਦਾ। ਇਸ ਲਈ ਦੁਨੀਆ ਭਰ ਵਿਚ ਵੱਖ-ਵੱਖ ਭਾਸ਼ਾਵਾਂ ਦੇ ਲੱਖਾਂ ਸ਼ਾਇਰ ਆਪਣੀ ਆਪਣੀ ਸਮਰੱਥਾ ਅਨੁਸਾਰ ਇਸ ਕਾਵਿ-ਰੂਪ ਰਾਹੀਂ ਸਾਹਿਤ ਦੀ ਸੇਵਾ ਵਿਚ ਨਿਰੰਤਰ ਗਤੀਸ਼ੀਲ ਹਨ। ਇਹੀ ਕਾਰਨ ਹੈ ਕਿ ਹੋਰ ਭਾਸ਼ਾਵਾਂ ਵਾਂਗੂੰ ਪੰਜਾਬੀ ਵਿਚ ਵੀ ਗ਼ਜ਼ਲ ਨੂੰ ਭਰਵਾਂ ਹੁੰਗਾਰਾ ਮਿਿਲਆ ਹੈ। ਹਰਿਆਣਾ ਦੇ ਪੰਜਾਬੀ ਸਾਹਿਤ ਜਗਤ ਵਿਚ ਵੀ ਇਸ ਸਮੇਂ ਜ਼ਿਆਦਾਤਰ ਸ਼ਾਇਰ ਇਸੀ ਸਾਹਿਤ ਰੂਪ ਦੇ ਵਿਸ਼ਾਲ ਅੰਬਰ ਵਿਚ ਹੀ ਆਪਣੇ ਖ਼ਿਆਲਾਂ ਦੇ ਪੰਛੀਆਂ ਦੀ ਉਡਾਰੀ ਲਗਵਾ ਰਹੇ ਹਨ। ਜਿਨ੍ਹਾਂ ਵਿਚੋਂ ਪਿਛਲੇ ਕਾਫ਼ੀ ਸਮੇਂ ਤੋਂ ਇਕ ਨਾਮ ਬਹੁਤ ਮਕਬੂਲ ਹੈ ਅਤੇ ਉਹ ਨਾਮ ਹੈ ‘ਕੁਲਵੰਤ ਸਿੰਘ ਰਫ਼ੀਕ’। ਕੁਲਵੰਤ ਸਿੰਘ ਰਫ਼ੀਕ ਇਕ ਵੱਖਰੀ ਅਦਾ ਦਾ ਸ਼ਾਇਰ ਹੈ। ਉਹ ਪੰਜਾਬੀ ਗ਼ਜ਼ਲ ਦੇ ਰੰਗ ਵਿਚ ਇੰਨੀ ਸ਼ਿੱਦਤ ਨਾਲ ਰੰਗ ਚੁੱਕਿਆ ਹੈ ਜਾਂ ਇਹ ਕਹਿ ਲਓ ਕਿ ਇੰਨੀ ਸ਼ਿੱਦਤ ਨਾਲ ਡੁੱਬ ਚੁੱਕਿਆ ਹੈ ਕਿ ਉਹ ਆਮ ਗੱਲ ਬਾਤ ਵੀ ਸ਼ਾਇਰਾਨਾ ਅੰਦਾਜ਼ ਵਿਚ ਕਰਦਾ ਪ੍ਰਤੀਤ ਹੁੰਦਾ ਹੈ। ਹਰਿਆਣਾ ਦੇ ਕਈ ਸ਼ਾਇਰ ਉਸ ਨੂੰ ਉਸਤਾਦ ਸ਼ਾਇਰ ਵੀ ਕਹਿੰਦੇ ਹਨ। ਜਦੋਂ ਉਹ ਕਵੀ ਦਰਬਾਰ ਵਿਚ ਆਪਣੇ ਸੁਰੀਲੇ ਹੋਠਾਂ ਨਾਲ ਗ਼ਜ਼ਲ ਦੇ ਮਤਲੇ ਨੂੰ ਸਪਰਸ਼ ਕਰਦਾ ਹੈ ਤਾਂ ਸ਼ਾਇਰ ਅਤੇ ਸ਼ਾਇਰੀ ਦੋਵੇ ਗਲਵਕੜੀ ਪਾ ਕੇ ਅਤੇ ਇਕ ਮਿਕ ਹੋ ਕੇ ਇਕ ਦੂਜੇ ਨੂੰ ਮਿਲਦੇ ਜਾਪਦੇ ਹਨ। ਉਸ ਨੂੰ ਸੰਗੀਤ ਅਤੇ ਸ਼ਾਇਰੀ ਦਾ ਸੁਮੇਲ ਕਹਿਣਾ ਵੀ ਅਤਿਕਥਨੀ ਨਹੀਂ ਜਾਪਦਾ। ਸ਼ਾਇਦ ਇਸੇ ਕਰ ਕੇ ਉਸ ਨੂੰ ਹਰਿਆਣਾ ਦੇ ਪੰਜਾਬੀ ਸਾਹਿਤ ਜਗਤ ਦਾ ਪਪੀਹਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ। |
|
48-56 |
















